ਚੰਡੀਗੜ੍ਹ (ਅਸ਼ਵਨੀ) : ਮੰਤਰੀਆਂ ਅਤੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਿਚਾਲੇ ਚੱਲ ਰਹੇ ਵਿਵਾਦ ਦੌਰਾਨ ਸਰਕਾਰ ਨੇ ਕਰਨ ਅਵਤਾਰ ਸਿੰਘ ਤੋਂ ਫਾਈਨਾਂਸ਼ੀਅਲ ਕਮਿਸ਼ਨਰ, ਟੈਕਸੇਸ਼ਨ ਦਾ ਵਾਧੂ ਚਾਰਜ ਵਾਪਸ ਲੈ ਲਿਆ ਹੈ। ਇਹ ਹੁਕਮ ਖੁਦ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਜਾਰੀ ਕੀਤੇ ਹਨ। ਹੁਕਮਾਂ 'ਚ ਕਿਹਾ ਗਿਆ ਹੈ ਕਿ ਸੀਨੀਅਰ ਆਈ.ਏ.ਐੱਸ. ਅਧਿਕਾਰੀ ਵੇਣੂੰ ਪ੍ਰਸਾਦ ਹੁਣ ਫਾਈਨਾਂਸ਼ੀਅਲ ਕਮਿਸ਼ਨਰ, ਟੈਕਸੇਸ਼ਨ ਦਾ ਵਾਧੂ ਚਾਰਜ ਸੰਭਾਲਣਗੇ। ਵੇਣੂੰ ਪ੍ਰਸਾਦ ਦੇ ਕੋਲ ਪ੍ਰਿੰਸੀਪਲ ਸੈਕਟਰੀ ਵਾਟਰ ਰਿਸੋਰਸ ਤੋਂ ਇਲਾਵਾ ਪ੍ਰਿੰਸੀਪਲ ਸੈਕਟਰੀ ਮਾਈਨਜ਼ ਐਂਡ ਜਿਓਲਾਜੀ, ਪਾਵਰ ਦਾ ਵਾਧੂ ਚਾਰਜ ਵੀ ਹੈ। ਇਸ ਕੜੀ 'ਚ ਉਹ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦਾ ਵਾਧੂ ਚਾਰਜ ਵੀ ਸੰਭਾਲ ਰਹੇ ਹਨ।
ਇਹ ਵੀ ਪੜ੍ਹੋ : ਮੰਤਰੀਆਂ ਤੇ ਅਫਸਰਸ਼ਾਹੀ ਵਿਚਾਲੇ ਚੱਲੀ ਜੰਗੀ 'ਚ ਰਾਜਾ ਵੜਿੰਗ ਦੀ ਐਂਟਰੀ, ਟਵਿੱਟਰ 'ਤੇ ਕੱਢੀ ਭੜਾਸ
ਹਾਲਾਂਕਿ ਵੇਣੂੰ ਪ੍ਰਸਾਦ ਤਤਕਾਲ ਇਸ ਚਾਰਜ ਨੂੰ ਨਹੀਂ ਸੰਭਾਲਣਗੇ ਕਿਉਂਕਿ ਉਹ 20 ਮਈ, 2020 ਤੱਕ ਉਹ ਕੈਜੂਅਲ ਲੀਵ 'ਤੇ ਹਨ। ਅਜਿਹੇ 'ਚ 20 ਮਈ ਤੱਕ ਆਈ.ਏ.ਐੱਸ. ਅਧਿਕਾਰੀ ਅਨਿਰੁੱਧ ਤਿਵਾੜੀ ਫਾਈਨਾਂਸ਼ੀਅਲ ਕਮਿਸ਼ਨਰ ਦਾ ਚਾਰਜ ਸੰਭਾਲਣਗੇ। ਇਸ ਕੜੀ 'ਚ ਜਦੋਂ ਤੱਕ ਵੇਣੂੰ ਪ੍ਰਸਾਦ ਛੁੱਟੀ 'ਤੇ ਹੈ, ਪ੍ਰਿੰਸੀਪਲ ਸੈਕਟਰੀ ਪਾਵਰ ਦਾ ਜ਼ਿੰਮਾ ਵੀ ਅਨਿਰੁੱਧ ਤਿਵਾੜੀ ਕੋਲ ਰਹੇਗਾ। ਉੱਥੇ ਹੀ, ਪ੍ਰਿੰਸੀਪਲ ਸੈਕਟਰੀ ਵਾਟਰ ਰਿਸੋਰਸ ਦਾ ਵਾਧੂ ਚਾਰਜ ਆਈ.ਏ.ਐੱਸ. ਅਧਿਕਾਰੀ ਸਰਵਜੀਤ ਸਿੰਘ ਨੂੰ ਸੌਂਪਿਆ ਗਿਆ ਹੈ।
ਕੋਰੋਨਾ ਮਹਾਮਾਰੀ ’ਚ ਕੰਮ ਕਰਨ ਵਾਲੇ ਮਲਟੀਪਰਪਜ ਹੈਲਥ ਵਰਕਰ 1263 ਹਰ ਮਹੀਨੇ ਕਰਜ਼ੇ ਦੇ ਬੋਝ ਹੇਠਾਂ
NEXT STORY